ਕੈਲੇਫੋਰਨੀਆ ਸਿਟੀਜ਼ਨਜ਼ ਰੀਡਿਸਟ੍ਰਿਕਟਿੰਗ ਕਮਿਸ਼ਨ, ਕੈਲੇਫੋਰਨੀਆ ਦੀ ਸਟੇਟ ਅਸੰਬਲੀ, ਸਟੇਟ ਸੈਨੇਟ, ਕਾਂਗਰਸ, ਅਤੇ ਬੋਰਡ ਔਫ
ਇਕੁਲਾਈਜ਼ੇਸ਼ਨ ਡਿਸਟ੍ਰਿਕਟਸ ਲਈ ਨਵੇਂ ਇਲੈਕਸ਼ਨ ਡਿਸਟ੍ਰਿਕਟਸ (ਜ਼ਿਲੇ) ਬਣਾਏਗਾ। ਨਵੇਂ ਡਿਸਟ੍ਰਿਕਟਸ (ਜ਼ਿਲੇ) ਬਣਾਉਣ ਦਾ ਕਾਰਜ ਹਰ 10
ਸਾਲਾਂ ਬਾਅਦ ਹੁੰਦਾ ਹੈ ਅਤੇ ਇਸ ਨੂੰ ਰੀਡਿਸਟ੍ਰਿਕਟਿੰਗ ਆਖਿਆ ਜਾਂਦਾ ਹੈ।
ਹਰ ਡਿਸਟ੍ਰਿਕਟ ਵਿਚ ਰਹਿਣ ਵਾਲੇ ਲੋਕ ਆਪਣੀ ਨੁਮਾਇੰਦਗੀ ਲਈ ਉਮੀਦਵਾਰਾਂ ਵਾਸਤੇ ਚੋਣ ਕਰਨ ਲਈ ਵੋਟ ਪਾਉਣਗੇ। ਚੋਣ ਲੜ ਰਹੇ
ਹਰ ਉਮੀਦਵਾਰ ਲਈ ਉਸ ਡਿਸਟ੍ਰਿਕਟ ਵਿਚ ਰਹਿੰਦੇ ਹੋਣਾ ਜ਼ਰੂਰੀ ਹੈ ਜਿਸ ਲਈ ਉਹ ਚੋਣ ਲੜ ਰਿਹਾ ਹੈ।
ਕਮਿਸ਼ਨ ਵਲੋਂ ਨਵੇਂ ਡਿਸਟ੍ਰਿਕਟਸ ਬਣਾਉਣ ਲਈ, ਖਾਸ ਗਾਈਡਲਾਈਨਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ। ਇਨ੍ਹਾਂ
ਗਾਈਡਲਾਈਨਾਂ ਵਿੱਚੋਂ ਇਕ ਕੈਲੇਫੋਰਨੀਆ ਭਰ ਦੇ ਇਲਾਕਿਆਂ ਬਾਰੇ ਜਾਣਨਾ ਹੈ ਅਤੇ ਜਦੋਂ ਵੀ ਸੰਭਵ ਹੋਵੇ ਨਵੇਂ ਡਿਸਟ੍ਰਿਕਟਸ ਵਿਚ
ਇਲਾਕਿਆਂ ਨੂੰ ਇਕੱਠੇ ਰੱਖਣਾ ਹੈ।
ਜਦੋਂ ਡਿਸਟ੍ਰਿਕਟਸ ਵਿਚ ਇਲਾਕਿਆਂ ਨੂੰ ਇਕੱਠੇ ਰੱਖਿਆ ਜਾਂਦਾ ਹੈ ਤਾਂ ਉਨ੍ਹਾਂ
ਕੋਲ ਅਜਿਹੇ ਉਮੀਦਵਾਰ ਚੁਣਨ ਦਾ ਬਿਹਤਰ ਮੌਕਾ ਹੋ ਸਕਦਾ ਹੈ ਜਿਹੜੇ ਉਨ੍ਹਾਂ ਦੀਆਂ ਲੋੜਾਂ ਦੀ ਨੁਮਾਇੰਦਗੀ ਕਰਨਗੇ।
ਕੈਿੇਫੋਰਨੀਆ ਦੇ ਰੀਮਡਸਮਟਿਕਮਟਿੰਗ ਦੇ ਕਾਰਜ ਬਾਰੇ ਮਜ਼ਆਦਾ ਇੱਥੇ ਜਾਣੋ: https://www.wedrawthelinesca.org।
ਸਾਨੂੰ ਇਨ੍ਹਾਂ ਗੱਲਾਂ ਲਈ ਤੁਹਾਡੇ ਵਿਚਾਰਾਂ ਦੀ ਲੋੜ ਹੈ:
ਕੈਲੇਫੋਰਨੀਆ ਵਿਚਲੇ ਹਰ ਵਿਅਕਤੀ ਨੂੰ ਹਿੱਸਾ ਲੈਣ ਲਈ ਸੱਦਾ ਦਿੱਤਾ ਜਾਂਦਾ ਹੈ।